Punjabi Type Master, Punjabi Typing Tutor, Punjabi typemaster, learn punjabi
ਟਾਈਪ ਇੱਕ ਅਜਿਹੀ ਕਲਾ ਹੈ ਜਿਸਦਾ ਜਾਣਕਾਰ ਆਪਣੇ ਇਸ ਹੁਨਰ ਨਾਲ ਜਿੱਥੇ ਨੌਕਰੀ ਵਿੱਚ ਪਹਿਲ ਪ੍ਰਾਪਤ ਕਰ ਸਕਦਾ ਹੈ, ਉਥੇ ਆਪਣਾ ਖੁਦ ਦਾ ਕਾਰੋਬਾਰ/ਰੋਜਗਾਰ ਵੀ ਸ਼ੁਰੂ ਕਰ ਸਕਦਾ ਹੈ ਕੰਪਿਊਟਰ ਯੁਗ ਵਿੱਚ ਮੈਨੂਅਲ ਟਾਈਪ ਖਤਮ ਹੋ ਰਹੀ ਹੈ, ਲੇਕਿਨ ਅੱਜ ਵੀ ਕਲੈਰੀਕਲ ਪੱਧਰ ਦੀਆਂ ਆਸਾਮੀਆਂ ਲਈ ਪੰਜਾਬੀ ਟੈਸਟ ਪਾਸ ਕਰਨਾ ਇੱਕ ਮੁੱਢਲੀ ਸ਼ਰਤ ਹੁੰਦੀ ਹੈ, ਲੇਕਿਨ ਪੰਜਾਬੀ ਟਾਈਪ ਦੀ ਘਾਟ ਕਾਰਨ ਪੰਜਾਬੀ ਟਾਈਪ ਸਿੱਖਣ ਵਾਲਿਆਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਅੰਗਰੇਜੀ ਵਿੱਚ ਟਾਈਪ ਸਿਖਾਉਣ ਲਈ ਕਈ ਸੌਫਟਵੇਅਰ ਮੌਜੂਦ ਹਨ, ਲੇਕਿਨ ਪੰਜਾਬੀ ਵਿੱਚ ਅਜਿਹੇ ਉਪਰਾਲੇ ਘੱਟ ਹੀ ਕੀਤੇ ਗਏ ਹਨ

ਕੰਪਿਊਟਰ ਤੇ ਪੰਜਾਬੀ ਟਾਈਪ ਕਰਨ ਲਈ ਧੁਨੀ ਆਧਾਰਿਤ ਫੋਂਟ ਜਿਵੇਂ ਅਮ੍ਰਿਤ ਲਿਪੀ, ਅਨਮੋਲ ਲਿਪੀ ਵਗੈਰਾ ਵਰਤੇ ਜਾਂਦੇ ਹਨ ਅਤੇ ਪੰਜਾਬੀ ਟਾਈਪ ਜਾਣਕਾਰਾਂ ਵੱਲੋਂ ਰਮਿੰਗਟਨ ਟਾਈਪ ਬੇਸਡ ਫੌਂਟ ਜਿਵੇਂ ਆਸੀਸ, ਜੁਆਏ, ਸਤਲੁਜ ਵਗੈਰਾ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਸਰਕਾਰੀ ਪੱਧਰ ਤੇ ਟਾਈਪ ਟੈਸਟ ਲਿਆ ਜਾਂਦਾ ਹੈ, ਉਹ ਰਮਿੰਗਟਨ ਟਾਈਪ ਬੇਸਡ ਹੀ ਹੁੰਦਾ ਹੈ, ਜਿਸਨੂੰ ਸਿੱਖਣ ਲਈ ਥੋੜੇ ਅਭਿਆਸ ਦੀ ਜਰੂਰਤ ਪੈਂਦੀ ਹੈ

ਇਸੇ
ਮੁਸ਼ਕਿਲ ਅਤੇ ਜਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸੌਫਟਵੇਅਰ ਤਿਆਰ ਕੀਤਾ ਗਿਆ ਹੈ ਅਗਰ ਤੁਸੀਂ ਪੰਜਾਬੀ ਟਾਈਪ ਸਿੱਖ ਕੇ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਆਪਣਾ ਰੋਗਜਾਰ ਚਲਉਣਾ ਚਾਹੁੰਦੇ ਹੋ ਤਾਂ ਇਹ ਸੌਫਟਵੇਅਰ ਤੁਹਾਡੇ ਲਈ ਹੀ ਹੈ ਸੌਫਟਵੇਅਰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਇਸਤੇ ਅਭਿਆਸ ਕਰਕੇ ਤੁਸੀਂ ਸੌਖਿਆਂ ਹੀ ਪੰਜਾਬੀ ਟਾਈਪ ਸਿੱਖ ਸਕਦੇ ਹੋ ਪੰਜਾਬੀ ਟਾਈਪ ਆਸਾਨੀ ਨਾਲ ਸਿੱਖਣ ਲਈ ਹਰੇਕ ਪਾਠ ਨੂੰ ਦੋ ਭਾਗਾਂ ਵਿੱਚ ਅਤੇ ਇੱਕ ਪ੍ਰੈਕਟਿਸ ਭਾਗ ਦਿੱਤਾ ਗਿਆ ਹੈ ਅਗਰ ਤੁਸੀਂ ਪ੍ਰੋਗਰਾਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਤਾਰ ਅਭਿਆਸ ਕਰਦੇ ਹੋ ਤਾਂ ਬਹੁਤ ਛੇਤੀ ਹੀ ਪੰਜਾਬੀ ਟਾਈਪ ਸਿੱਖ ਸਕਦੇ ਹੋ ਅਤੇ ਫਿਰ ਇਸਤੇ ਆਪਣੀ ਸਪੀਡ ਵੀ ਬਣਾ ਸਕਦੇ ਹੋ ਪੰਜਾਬੀ ਟਾਈਪ ਸਿੱਖਣ ਨੂੰ ਮਨੋਰੰਜਕ ਬਣਾਉਣ ਲਈ ਇਸ ਵਿੱਚ ਅੱਖਰਾਂ ਅਤੇ ਸ਼ਬਦਾਂ ਦੀ ਗੇਮ ਵੀ ਦਿੱਤੀ ਗਈ ਹੈ ਇਸਤੋਂ ਇਲਾਵਾ ਸੌਫਟਵੇਅਰ ਦੀ ਇਹ ਵੀ ਖੂਬੀ ਹੈ ਕਿ ਤੁਸੀਂ ਆਪਣੀ ਪੰਜਾਬੀ ਟਾਈਪ ਦੀ ਸਪੀਡ ਵੀ ਚੈਕ ਕਰ ਸਕਦੇ ਹੋ ਅਤੇ ਇਸਤੋਂ ਬਕਾਇਦਾ ਟਾਈਪ ਸਪੀਡ ਦਾ ਸਰਟੀਫਿਕੇਟ ਪ੍ਰਿੰਟ ਵੀ ਲੈ ਸਕਦੇ ਹੋ ਇਸਤੇ ਟਾਈਪ ਸਿੱਖਣ ਤੋਂ ਬਾਅਦ ਤੁਸੀਂ ਆਸੀਸ  ਜਾਂ ਹੋਰ ਰਮਿੰਗਟਨ ਬੇਸਡ ਫੌਂਟਸ ਵਿਚ ਕੰਮ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਹੋ ਜਾਵੋਗੇ ਉਮੀਦਵਾਰਾਂ ਦੇ ਪੰਜਾਬੀ ਟਾਈਪ ਟੈਸਟ ਲੈਣ ਅਤੇ ਮੌਕੇ 'ਤੇ ਨਤੀਜੇ ਦੇਣ ਵਿੱਚ ਵੀ ਇਹ ਸੌਫਟਵੇਅਰ ਪਹਿਲੀ ਸ੍ਰੇਣੀ ਵਿੱਚ ਆਉਂਦਾ ਹੈ ਅੰਗਰੇਜੀ ਦੀ ਮਸ਼ਹੂਰ ਕਹਾਵਤ ਹੈ ਕਿ PRACTICE MAKES A MAN PERFECT ਇਸ ਲਈ ਅਗਰ ਤੁਸੀਂ ਇਸ ਸਹਿਜਤਾ ਨਾਲ ਅਭਿਆਸ ਕਰਦੇ ਹੋਏ ਇੱਕ ਇੱਕ ਪੌੜੀ ਚੜੋ੍ਹਗੇ ਤਾਂ  ਤਾਂ ਨਿਸ਼ਚੇ ਹੀ ਪੰਜਾਬੀ ਟਾਈਪ ਸਿੱਖਣ ਵਿੱਚ ਅਤੇ ਪੰਜਾਬੀ ਟਾਈਪ ਟੈਸਟ ਵਿਚ ਕਾਮਯਾਬ ਹੋਵੋਗੇ ਇਸ ਸੌਫਟਵੇਅਰ ਦੀ ਮੱਦਦ ਨਾਲ ਕਈ ਉਮੀਦਵਾਰਾਂ ਨੇ ਐਸ.ਐਸ.ਐਸ. ਬੋਰਡ ਦੇ ਟਾਈਪ ਟੈਸਟ ਵਿੱਚ ਸਫਲਤਾ ਪ੍ਰਾਪਤ ਕੀਤੀ

ਪੰਜਾਬੀ ਟਾਈਪ ਮਾਸਟਰ ਸੌਫਟਵੇਅਰ ਲਈ ਹੁਣ ਤੱਕ ਦਿੱਤੇ ਗਏ ਸਹਿਯੋਗ ਲਈ ਅਸੀਂ ਉਨ੍ਹਾਂ Computer Users ਦੇ ਬਹੁਤ ਧੰਨਵਾਦੀ ਹਾਂ ਜਿੰਨਾਂ ਨੇ ਸੌਫਟਵੇਅਰ ਵਿਚ ਰੁਚੀ ਵਿਖਾਈ ਅਤੇ ਇਸਨੂੰ ਰਜਿਸਟਰਡ ਕਰਵਾਇਆ।  ਕਈ Users ਦਾ response ਮਿਲਿਆ ਕਿ ਉਨ੍ਹਾਂ ਨੂੰ ਕੰਪਿਊਟਰ ਤੇ ਪੰਜਾਬੀ ਟਾਈਪ ਸਿੱਖਣ ਵਾਲਾ ਇੱਕ ਅਜਿਹਾ ਸੌਫਟਵੇਅਰ ਮਿਲ ਗਿਆ ਹੈ, ਜਿਸਦੀ ਕਿ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਤਲਾਸ਼ ਸੀ, ਅਤੇ ਉਹ ਇਸਤੇ ਆਸਾਨੀ ਨਾਲ ਪੰਜਾਬੀ ਟਾਈਪ ਸਿੱਖ ਰਹੇ ਹਨ। ਕੰਪਿਊਟਰ ਵਰਤੋਂਕਾਰਾਂ ਵੱਲੋਂ ਦਿੱਤੇ ਵੱਖ ਵੱਖ ਸੁਝਾਵਾਂ ਅਨੁਸਾਰ ਸੌਫਟਵੇਅਰ ਵਿਚ ਸਮੇਂ ਸਮੇਂ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ ਅਤੇ ਬਹੁਤ ਵਰਤੋਂਕਾਰਾਂ ਦੀ ਮੰਗ ਮੁਤਾਬਿਕ ਇਸ ਸੌਫਟਵੇਅਰ ਦਾ ਪੰਜਾਬੀ-ਅੰਗਰੇਜੀ ਟਾਈਪ ਟੈਸਟ ਲੈਣ ਵਾਲਾ ਸੌਫਟਵੇਅਰ ਤਿਆਰ ਕੀਤਾ ਗਿਆ ਹੈ। ਇਸ ਵਿਚ ਵਰਤੋਂਕਾਰਾਂ ਨੂੰ ਅੰਗਰੇਜੀ, ਪੰਜਾਬੀ ਟੈਸਟ ਲਈ 10 ਮਿੰਟ ਦੇ ਸਮੇਂ ਦੀ ਵੀ ਸਹੂਲਤ ਦਿੱਤੀ ਗਈ ਹੈ। ਸੌਫਟਵੇਅਰ ਦੀ, ਵੱਖ ਵੱਖ ਯੂਨੀਵਰਸਿਟੀਆਂ ਅਤੇ ਸੇਵਾ ਕੇਂਦਰਾਂ ਵੱਲੋਂ, ਉਮੀਦਵਾਰਾਂ ਦੀ ਨਿਯੁਕਤੀ ਲਈ ਟਾਈਪ ਟੈਸਟ ਲੈਣ ਲਈ ਵਰਤੋਂ ਕੀਤੀ ਜਾ ਚੁੱਕੀ ਹੈ
Combo Pack ਵਿੱਚ 50 ਪੰਜਾਬੀ ਟੈਸਟ ਪੈਰ੍ਹਾਗਰਾਫ ਅਤੇ 50 ਅੰਗਰੇਜੀ ਟੈਸਟ ਪੈਰ੍ਹਾਗਰਾਫ ਪਾਏ ਗਏ ਹਨ ਅਤੇ ਖੁਦ ਟੈਸਟ ਪੈਰ੍ਹਾ ਐਡ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈਉਮੀਦ ਹੈ ਭਵਿੱਖ ਵਿਚ ਵੀ ਪੰਜਾਬੀ ਕੰਪਿਊਟਰ ਵਰਤੋਂਕਾਰਾਂ ਵੱਲੋਂ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੇਗਾ। 
Developed by :
Harvinder Singh Tiwana, DHURI (Sangrur) Punjab.
+91-94171-58742
Calling time 9 AM to 7 PM Please
or use whatsap msgs on above number
ਅਕਸਰ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਲੈਣ ਲਈ ਇੱਥੇ ਕਲਿਕ ਕਰੋ !!!!!!
Download Punjabi Type Master 3.0 (English-Punjabi Combo Pack)

Keep visiting the site for updates. Thanks.

ਕਾਨੂੰਨੀ ਚੇਤਾਵਨੀ
ਇਹ ਸੌਫਟਵੇਅਰ ਸਿਰਫ ਨਿੱਜੀ ਵਰਤੋਂ ਲਈ ਹੈ ਅਤੇ ਬਿਨਾ ਅਗਾਊ ਮਨਜੂਰੀ ਤੋਂ ਇਸਦੀ ਵਰਤੋਂ ਕਿਸੇ ਵੀ ਆਸਾਮੀ ਲਈ ਉਮੀਦਵਾਰਾਂ ਦਾ ਪੰਜਾਬੀ ਟਾਈਪ ਟੈਸਟ ਲੈਣ ਲਈ ਨਹੀਂ ਕੀਤੀ ਜਾ ਸਕਦੀ ਅਗਰ ਇਸ ਸੌਫਟਵੇਅਰ ਦੀ ਵਰਤੋਂ ਬਿਨਾ ਮਨਜੂਰੀ ਤੋਂ ਉਮੀਦਵਾਰਾਂ ਦੇ ਟੈਸਟ ਲੈਣ ਲਈ ਕੀਤੀ ਜਾਂਦੀ ਹੈ ਤਾਂ ਸਬੰਧਤ ਸੰਸਥਾ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਜਿਸਦੇ ਹਰਜੇ ਖਰਚੇ ਦੀ ਸਬੰਧਤ ਸੰਸਥਾ ਅਤੇ ਟੈਸਟ ਸੈਂਟਰ ਜਿੰਮੇਵਾਰ ਹੋਣਗੇਸਾਡੇ ਧਿਆਨ ਵਿਚ ਆਇਆ ਹੈ ਕਿ ਕੁਝ ਸੰਸਥਾਵਾਂ ਵੱਲੋਂ ਇਸ ਸੌਫਟਵੇਅਰ ਦੇ ਟਰਾਇਲ ਵਰਜਨ ਦੀ ਅਣਅਧਿਕਾਰਤ ਤੌਰ ਉਮੀਦਵਾਰਾਂ ਦਾ ਪੰਜਾਬੀ ਟਾਈਪ ਟੈਸਟ ਲੈਣ ਲਈ ਕੀਤੀ ਗਈ ਹੈ, ਜਿੰਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈਅਜਿਹੀ ਗੈਰ ਕਾਨੂੰਨੀ ਵਰਤੋਂ ਨੂੰ ਰੋਕਣ ਲਈ ਡੈਮੋ ਵਰਜਨ ਵਿਚ ਟੈਸਟ ਦਾ ਸਮਾਂ 10 ਮਿੰਟ ਤੋਂ ਘਟਾ ਕੇ ਪੰਜ ਮਿੰਟ ਦਾ ਅਤੇ ਟੈਸਟ ਪੈਰ੍ਹਾਗਰਾਫ ਵੀ ਘਟਾ ਦਿੱਤੇ ਗਏ ਹਨ, ਜੋ ਰਜਿਸਟਰਡ ਹੋਣ ਤੇ ਹੀ ਵਧਣਗੇ।  ਅਗਰ ਕਿਸੇ ਵੀ ਉਮੀਦਵਾਰ ਨੂੰ ਇਸ ਸੌਫਟਵੇਅਰ ਵਿਚ ਅਣਅਧਿਕਾਰਤ ਤੌਰ ਤੇ ਲਏ ਟੈਸਟ ਬਾਰੇ ਪਤਾ ਲਗਦਾ ਹੈ ਤਾਂ ਕ੍ਰਿਪਾ ਕਰਕੇ ਸਾਨੂੰ ਇਸਦੀ ਜਾਣਕਾਰੀ ਜਰੂਰ ਦਿੱਤੀ ਜਾਵੇ ਤਾਂ ਕਿ ਸੌਫਟਵੇਅਰ ਦੇ ਵਿਕਾਸ ਦਾ ਸਫਰ ਜਾਰੀ ਰਹੇ ਅਤੇ ਇਸਦੀ ਗੈਰ ਕਾਨੂੰਨੀ ਵਰਤੋਂ ਨੂੰ ਰੋਕਿਆ ਜਾ ਸਕੇਧੰਨਵਾਦ
Punjabi Type Master - Special Edition has been developed according to mock test of the Board. Highlighter has been completely disabled. Upgrade FREE for 3.0 Combo registered users. Rest users have to buy it as per price given in the software.
PTM 3.0 Special Edition
With Net Banking, Credit / Debit Card.
Version 2.5 is now expired. Please don't ask for its registration. Thanks
New updates :
> Font Size Selection option.
> Find Mistakes after test.
> More Test Paragraphs added.
UPDATE FREE for registered users
Kindly do not deposit Cash in Bank Account. Pay registration fee Online, or by PayTM. Thanks.

ਕ੍ਰਿਪਾ ਕਰਕੇ ਬੈਂਕ ਖਾਤੇ ਵਿੱਚ ਨਕਦ ਫੀਸ ਜਮ੍ਹਾਂ ਕਰਵਾਉਣ ਦੀ ਬਜਾਏ Online ਯਾ PayTM ਰਾਹੀਂ ਰਜਿਸਟਰੇਸ਼ਨ ਫੀਸ ਅਦਾ ਕਰੋ। ਧੰਨਵਾਦ।